Skip to content
Facebook-f Instagram Youtube
  • Join AAP
  • Donate
  • About Us

    Our History

    Our Leadership

    Constitution

    Election Symbol

  • Media Gallery

    Press Release

    Official Spokespersons

  • Election Corner

    Delhi Elections 2025

  • Get Involved

    Join AAP

    Become a Member

    Careers

    Internship

    Fellowship

  • आप का रामराज्य

ਆਪ ਪੰਜਾਬ ਐਸਸੀ ਵਿੰਗ ਨੇ ਦਲਿਤਾਂ ਅਤੇ ਸਿੱਖਾਂ ‘ਤੇ ਹੋਏ ਅੱਤਿਆਚਾਰਾਂ ਨੂੰ ਲੈ ਕੇ ਰਾਹੁਲ ਗਾਂਧੀ, ਚੰਨੀ ਅਤੇ ਕਾਂਗਰਸ ਨੂੰ ਦਿੱਤੀ ਚੁਣੌਤੀ

  • November 3, 2026

ਚੰਡੀਗੜ੍ਹ | ਆਮ ਆਦਮੀ ਪਾਰਟੀ (ਆਪ) ਪੰਜਾਬ ਐਸਸੀ ਵਿੰਗ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜੀਪੀ ਅਤੇ ਹਲਕਾ ਚਮਕੌਰ ਸਾਹਿਬ ਦੇ ਇੰਚਾਰਜ ਜਸਬੀਰ ਸਿੰਘ ਗੜ੍ਹੀ ਨੇ ਮੰਗਲਵਾਰ ਨੂੰ ਕਾਂਗਰਸ ਦੇ ਦਲਿਤ ਵਿਰੋਧੀ ਰਿਕਾਰਡ ਅਤੇ 27 ਅਕਤੂਬਰ ਨੂੰ ਸੈਕਟਰ 15, ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ ਵਿਖੇ ਦਲਿਤ ਆਗੂ ਰਣਜੀਤ ਸਿੰਘ ਤਰਖਾਣ ਮਾਜਰਾ ‘ਤੇ ਹੋਏ ਹਮਲੇ ਦੇ ਮਾਮਲੇ ‘ਚ ਇਨਸਾਫ਼ ਨਾ ਦਿਵਾਉਣ ਨੂੰ ਲੈ ਕੇ ਕਾਂਗਰਸ ‘ਤੇ ਤਿੱਖਾ ਹਮਲਾ ਬੋਲਿਆ।

ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗੜ੍ਹੀ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਹਮਲੇ ਨੂੰ ਕਰੀਬ ਇੱਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਪੰਜਾਬ ਤੋਂ ਲੈ ਕੇ ਕੇਂਦਰੀ ਲੀਡਰਸ਼ਿਪ ਤੱਕ ਦੇ ਕਿਸੇ ਵੀ ਸੀਨੀਅਰ ਕਾਂਗਰਸੀ ਆਗੂ ਨੇ ਰਣਜੀਤ ਸਿੰਘ ਤਰਖਾਣ ਮਾਜਰਾ ਤੋਂ ਮਾਫ਼ੀ ਨਹੀਂ ਮੰਗੀ ਅਤੇ ਨਾ ਹੀ ਉਨ੍ਹਾਂ ਲਈ ਇਨਸਾਫ਼ ਦੀ ਕੋਈ ਗੰਭੀਰ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸੰਗਰੂਰ ਵਿੱਚ ‘ਇਨਸਾਫ਼ ਰੈਲੀ’ ਕਰਨ ਦੀ ਤਿਆਰੀ ਕਰ ਰਹੀ ਹੈ, ਜਦਕਿ ਉਹ ਆਪਣੇ ਹੀ ਪਾਰਟੀ ਦਫ਼ਤਰ ਦੇ ਅੰਦਰ ਕੁੱਟਮਾਰ ਦਾ ਸ਼ਿਕਾਰ ਹੋਏ ਆਪਣੇ ਦਲਿਤ ਆਗੂ ਨੂੰ ਇਨਸਾਫ਼ ਦਿਵਾਉਣ ਵਿੱਚ ਨਾਕਾਮ ਰਹੀ ਹੈ।

ਗੜ੍ਹੀ ਨੇ ਕਿਹਾ ਕਿ ਰਣਜੀਤ ਸਿੰਘ ਤਰਖਾਣ ਮਾਜਰਾ ਕੋਈ ਮਾਮੂਲੀ ਪਾਰਟੀ ਵਰਕਰ ਨਹੀਂ ਸਗੋਂ ਸੀਨੀਅਰ ਕਾਂਗਰਸੀ ਆਗੂ ਹਨ, ਜਿਨ੍ਹਾਂ ਨੇ ਲਗਭਗ 40 ਸਾਲ ਪਾਰਟੀ ਦੀ ਸੇਵਾ ਕੀਤੀ ਹੈ। ਉਹ ਸਰਹਿੰਦ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ, ਐਗਰੋ ਪੰਜਾਬ ਦੇ ਸਾਬਕਾ ਡਾਇਰੈਕਟਰ, ਸਾਬਕਾ ਪੰਚਾਇਤ ਅਤੇ ਬਲਾਕ ਸਮਿਤੀ ਮੈਂਬਰ, ਪੰਜਾਬ ਕਾਂਗਰਸ ਦੇ ਸਕੱਤਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਐਸ.ਸੀ. ਸੈੱਲ ਦੇ ਵਿਸ਼ੇਸ਼ ਸੱਦੇ ਵਾਲੇ ਮੈਂਬਰ ਅਤੇ ਕਾਂਗਰਸ ਸੇਵਾ ਦਲ ਦੇ ਸੀਨੀਅਰ ਅਹੁਦੇਦਾਰ ਸਮੇਤ ਕਈ ਅਹੁਦਿਆਂ ‘ਤੇ ਰਹਿ ਚੁੱਕੇ ਹਨ। ਉਨ੍ਹਾਂ ਨੂੰ ਅਕਤੂਬਰ ਵਿੱਚ ਕਾਂਗਰਸ ਦੀ ‘ਵੋਟ ਬਚਾਓ, ਦੇਸ਼ ਬਚਾਓ’ ਮੁਹਿੰਮ ਦੌਰਾਨ ਪੰਜ ਜ਼ਿਲ੍ਹਿਆਂ ਦਾ ਆਬਜ਼ਰਵਰ ਵੀ ਨਿਯੁਕਤ ਕੀਤਾ ਗਿਆ ਸੀ।

ਗੜ੍ਹੀ ਨੇ ਸਵਾਲ ਕੀਤਾ ਕਿ ਲੰਮੇ ਸਮੇਂ ਤੋਂ ਸੇਵਾ ਨਿਭਾ ਰਹੇ ਆਗੂ ਨਾਲ ਕਾਂਗਰਸ ਭਵਨ ਦੇ ਅੰਦਰ ਇੰਨੀ ਬੇਰਹਿਮੀ ਨਾਲ ਕੁੱਟਮਾਰ ਕਿਉਂ ਕੀਤੀ ਗਈ ਅਤੇ ਪਾਰਟੀ ਤਦ ਤੋਂ ਚੁੱਪ ਕਿਉਂ ਧਾਰੀ ਬੈਠੀ ਹੈ? ਉਨ੍ਹਾਂ ਕਿਹਾ ਕਿ ਉਨ੍ਹਾਂ ਵਿਰੁੱਧ ਜਾਤੀਸੂਚਕ ਸ਼ਬਦਾਂ ਅਤੇ ਵਿਤਕਰੇਪੂਰਨ ਭਾਸ਼ਾ ਦੀ ਵਰਤੋਂ ਵੀ ਕੀਤੀ ਗਈ, ਜੋ ਇਸ ਘਟਨਾ ਨੂੰ ਕਾਂਗਰਸ ਦੇ ਅੰਦਰ ਹੀ ਜਾਤੀਗਤ ਵਿਤਕਰੇ ਦੀ ਇੱਕ ਉਦਾਹਰਨ ਬਣਾਉਂਦੀ ਹੈ।

ਗੜ੍ਹੀ ਨੇ ਦੋਸ਼ ਲਾਇਆ ਕਿ ਇਹ ਹਮਲਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਕਰੀਬੀ ਬਰਿੰਦਰ ਸਿੰਘ ਢਿੱਲੋਂ ਦੀ ਸਿਆਸੀ ਸਾਜ਼ਿਸ਼ ਦਾ ਹਿੱਸਾ ਸੀ। ਉਨ੍ਹਾਂ ਕਿਹਾ ਕਿ ਇਸ ਦਾ ਮਨੋਰਥ ਬੱਸੀ ਪਠਾਣਾ ਹਲਕੇ ਦੀ ਰਾਜਨੀਤਿਕ ਦੁਸ਼ਮਣੀ ਨਾਲ ਜੁੜਿਆ ਹੋਇਆ ਸੀ, ਜਿੱਥੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਨੇ ਪਾਰਟੀ ਤੋਂ ਬਗਾਵਤ ਕਰਕੇ ਕਾਂਗਰਸ ਖ਼ਿਲਾਫ਼ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ।

ਗੜ੍ਹੀ ਨੇ 20 ਅਕਤੂਬਰ ਤੋਂ ਬਾਅਦ ਦੇ ਰਣਜੀਤ ਸਿੰਘ ਤਰਖਾਣ ਮਾਜਰਾ ਦੇ ਸੋਸ਼ਲ ਮੀਡੀਆ ਪੋਸਟ ਪੇਸ਼ ਕੀਤੇ, ਜਿਨ੍ਹਾਂ ਵਿੱਚ ਉਹ ਬੱਸੀ ਪਠਾਣਾ ਦੇ ਪਿੰਡਾਂ ਵਿੱਚ ਸਰਗਰਮੀ ਨਾਲ ਚੋਣ ਪ੍ਰਚਾਰ ਕਰਦੇ ਅਤੇ ਲੋਕਾਂ ਨੂੰ ਮਿਲਦੇ ਨਜ਼ਰ ਆ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਹਲਕੇ ਵਿੱਚ ਸਰਗਰਮੀ ਨਾਲ ਕੰਮ ਕਰ ਰਹੇ ਅਤੇ ਪਾਰਟੀ ਦੀ ਸੇਵਾ ਕਰ ਰਹੇ ਵਿਅਕਤੀ ਨੂੰ ਅਚਾਨਕ ਕਾਂਗਰਸ ਭਵਨ ਵਿੱਚ ਅਜਿਹੇ ਤਸ਼ੱਦਦ ਦਾ ਨਿਸ਼ਾਨਾ ਕਿਵੇਂ ਬਣਾਇਆ ਜਾ ਸਕਦਾ ਹੈ।

ਗੜ੍ਹੀ ਨੇ ਢਿੱਲੋਂ ਨੂੰ ਚੁਣੌਤੀ ਦਿੱਤੀ ਕਿ ਉਹ ਚੰਨੀ ਜਾਂ ਰਾਹੁਲ ਗਾਂਧੀ ਦੇ ਪਿੱਛੇ ਨਾ ਲੁਕਣ ਅਤੇ ਕਿਹਾ ਕਿ ਆਪ ਪਾਰਟੀ ਤਰਖਾਣ ਮਾਜਰਾ ਲਈ ਇਨਸਾਫ਼ ਦੀ ਲੜਾਈ ਜਾਰੀ ਰੱਖੇਗੀ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਣ।

ਗੜ੍ਹੀ ਨੇ ਚੰਡੀਗੜ੍ਹ ਪੁਲਿਸ ਦੀ ਕਾਰਜਪ੍ਰਣਾਲੀ ‘ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਹਮਲੇ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਥਾਣੇ ਵਿੱਚ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ, ਪਰ ਅਜੇ ਤੱਕ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਸਿਆਸੀ ਦਬਾਅ ਹੇਠ ਕੰਮ ਕਰ ਰਹੀ ਹੈ ਅਤੇ ਮੰਗ ਕੀਤੀ ਕਿ ਇਹ ਦੱਸਿਆ ਜਾਵੇ ਕਿ ਕਾਰਵਾਈ ਕਿਉਂ ਨਹੀਂ ਕੀਤੀ ਗਈ।

ਗੜ੍ਹੀ ਨੇ ਵੱਖ-ਵੱਖ ਸਿਆਸੀ ਵਿਚਾਰਧਾਰਾ ਦੇ ਬਾਵਜੂਦ ਰਣਜੀਤ ਸਿੰਘ ਤਰਖਾਣ ਮਾਜਰਾ ਦੇ ਨਾਲ ਖੜ੍ਹਨ ਲਈ ਗੁਰਪ੍ਰੀਤ ਸਿੰਘ ਜੀਪੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜੀਪੀ ਨੇ ਮੰਨਿਆ ਹੈ ਕਿ ਤਰਖਾਣ ਮਾਜਰਾ ਉਨ੍ਹਾਂ ਦਾ ਦਲਿਤ ਭਰਾ ਹੈ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਿਸੇ ਉਤਪੀੜਤ ਵਿਅਕਤੀ ਦੇ ਹੱਕ ਵਿੱਚ ਖੜ੍ਹਨਾ ਅਤੇ ਇਨਸਾਫ਼ ਦੀ ਮੰਗ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ।

ਗੜ੍ਹੀ ਨੇ ਕਿਹਾ ਕਿ ਇਹ ਲੜਾਈ ਮਹਿਜ਼ ਇੱਕ ਵਿਅਕਤੀ ਦੀ ਨਹੀਂ ਸਗੋਂ ਪੂਰੇ ਦਲਿਤ ਭਾਈਚਾਰੇ ਦੀ ਅਣਖ ਅਤੇ ਅਧਿਕਾਰਾਂ ਦੀ ਹੈ। ਉਨ੍ਹਾਂ ਕਾਂਗਰਸੀ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਲਾਹੇ ਲਈ ਦਲਿਤ ਆਗੂਆਂ ਦੀ ਵਰਤੋਂ ਕਰਨਾ ਬੰਦ ਕਰਨ ਅਤੇ ਆਪਣੀ ਹੀ ਜਥੇਬੰਦੀ ਦੇ ਅੰਦਰ ਵਿਤਕਰੇ ਅਤੇ ਹਿੰਸਾ ਦਾ ਸਾਹਮਣਾ ਕਰਨ ਸਮੇਂ ਚੁੱਪੀ ਧਾਰਨਾ ਛੱਡਣ।

ਗੜ੍ਹੀ ਨੇ ਕਾਂਗਰਸ ਵਲੋਂ ਦਲਿਤਾਂ, ਵਿਸ਼ੇਸ਼ ਤੌਰ ‘ਤੇ ਡਾ. ਬੀ.ਆਰ. ਅੰਬੇਡਕਰ ਨਾਲ ਕੀਤੇ ਇਤਿਹਾਸਕ ਵਿਵਹਾਰ ‘ਤੇ ਆਪਣਾ ਹਮਲਾ ਤੇਜ਼ ਕੀਤਾ। ਉਨ੍ਹਾਂ ਯਾਦ ਕਰਵਾਇਆ ਕਿ ਕਿਵੇਂ ਅੰਬੇਡਕਰ ਨੇ ਦਲਿਤਾਂ ਲਈ ਵੱਖਰੀਆਂ ਚੋਣ ਪ੍ਰਣਾਲੀਆਂ ਅਤੇ ਵੱਧ ਤੋਂ ਵੱਧ ਸਿਆਸੀ ਨੁਮਾਇੰਦਗੀ ਲਈ ਲੜਾਈ ਲੜੀ ਸੀ, ਪਰ 24 ਸਤੰਬਰ 1932 ਦੇ ਪੂਨਾ ਪੈਕਟ ਕਾਰਨ ਵੱਖਰੀ ਚੋਣ ਪ੍ਰਣਾਲੀ ਦਾ ਪ੍ਰਾਵਧਾਨ ਖ਼ਤਮ ਹੋ ਗਿਆ ਸੀ।

ਉਨ੍ਹਾਂ ਨੇ 1946 ਵਿੱਚ ਬੰਗਾਲ ਦੇ ਜੈਸੋਰ-ਖੁਲਨਾ ਹਲਕੇ (ਜੋ ਬਾਅਦ ਵਿੱਚ ਵੰਡ ਤੋਂ ਬਾਅਦ ਪਾਕਿਸਤਾਨ ਦਾ ਹਿੱਸਾ ਬਣ ਗਿਆ ਸੀ) ਤੋਂ ਸੰਵਿਧਾਨ ਸਭਾ ਲਈ ਅੰਬੇਡਕਰ ਦੀ ਚੋਣ ਦੇ ਹਾਲਾਤਾਂ ‘ਤੇ ਵੀ ਸਵਾਲ ਚੁੱਕੇ।

ਗੜ੍ਹੀ ਨੇ 1951 ਦੀਆਂ ਭੰਡਾਰਾ ਅਤੇ 1952 ਦੀਆਂ ਬੰਬਈ ਚੋਣਾਂ ਦਾ ਜ਼ਿਕਰ ਕਰਦਿਆਂ ਦੋਸ਼ ਲਾਇਆ ਕਿ ਕਾਂਗਰਸ ਨੇ ਅੰਬੇਡਕਰ ਖ਼ਿਲਾਫ਼ ਉਮੀਦਵਾਰਾਂ ਦੀ ਮਦਦ ਕਰਕੇ ਉਨ੍ਹਾਂ ਨੂੰ ਹਰਾਉਣ ਦਾ ਕੰਮ ਕੀਤਾ, ਜਿਸ ਵਿੱਚ ਬੰਬਈ ਵਿੱਚ ਉਨ੍ਹਾਂ ਦੇ ਸਾਬਕਾ ਸਾਥੀ ਕਾਜਰੋਲਕਰ ਵੀ ਸ਼ਾਮਲ ਸਨ।

ਉਨ੍ਹਾਂ ਸਵਾਲ ਕੀਤਾ ਕਿ ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ ਡਾ. ਅੰਬੇਡਕਰ ਨੂੰ ਦਿੱਲੀ ਵਿੱਚ ਕੋਈ ਢੁਕਵੀਂ ਯਾਦਗਾਰ ਕਿਉਂ ਨਹੀਂ ਦਿੱਤੀ ਗਈ, ਜਦਕਿ ਕਾਂਗਰਸ ਦੇ ਚਾਰ ਸਾਬਕਾ ਪ੍ਰਧਾਨ ਮੰਤਰੀਆਂ ਲਈ 150 ਏਕੜ ਵਿੱਚ ਕਈ ਯਾਦਗਾਰਾਂ ਬਣਾਈਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਦੇਸ਼ ਲਈ ਵੱਡਾ ਯੋਗਦਾਨ ਪਾਉਣ ਦੇ ਬਾਵਜੂਦ ਡਾ. ਅੰਬੇਡਕਰ ਦੀ ਮ੍ਰਿਤਕ ਦੇਹ ਨੂੰ ਅੰਤਿਮ ਸੰਸਕਾਰ ਲਈ ਮੁੰਬਈ ਲੈ ਕੇ ਜਾਣਾ ਪਿਆ ਸੀ।

ਗੜ੍ਹੀ ਨੇ 27 ਅਪ੍ਰੈਲ 1948 ਨੂੰ ਲਖਨਊ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਣ ਖ਼ਿਲਾਫ਼ ਅੰਬੇਡਕਰ ਦੇ ਦਿੱਤੇ ਬਿਆਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੰਬੇਡਕਰ ਨੇ ਇਸ ਪਾਰਟੀ ਵਿੱਚ ਸ਼ਾਮਲ ਹੋਣ ਨੂੰ ਸਿਆਸੀ ਖੁਦਕੁਸ਼ੀ ਦੇ ਬਰਾਬਰ ਦੱਸਿਆ ਸੀ ਅਤੇ ਪੱਛੜੇ ਭਾਈਚਾਰਿਆਂ ਨੂੰ ਇਸ ‘ਤੇ ਵਿਸ਼ਵਾਸ ਨਾ ਕਰਨ ਦੀ ਚੇਤਾਵਨੀ ਦਿੱਤੀ ਸੀ। ਉਨ੍ਹਾਂ ਇਹ ਵੀ ਕਿਹਾ ਕਿ 1956 ਵਿੱਚ ਅੰਬੇਡਕਰ ਦੇ ਦਿਹਾਂਤ ਤੋਂ ਕਈ ਦਹਾਕਿਆਂ ਬਾਅਦ 1990 ਵਿੱਚ ਹੀ ਉਨ੍ਹਾਂ ਨੂੰ ਭਾਰਤ ਰਤਨ ਦਿੱਤਾ ਗਿਆ ਸੀ।

ਗੜ੍ਹੀ ਨੇ ਬਹੁਜਨ ਸਮਾਜ ਪਾਰਟੀ ਦੇ ਬਾਨੀ ਕਾਂਸ਼ੀ ਰਾਮ ਨਾਲ ਕਾਂਗਰਸ ਦੇ ਵਿਵਹਾਰ ‘ਤੇ ਵੀ ਸਵਾਲ ਚੁੱਕੇ, ਜਿਨ੍ਹਾਂ ਨੇ ਦਲਿਤਾਂ ਅਤੇ ਦੱਬੇ-ਕੁਚਲੇ ਭਾਈਚਾਰਿਆਂ ਦੇ ਸਿਆਸੀ ਸ਼ਕਤੀਕਰਨ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਉਨ੍ਹਾਂ ਅਮੇਠੀ ‘ਚ ਰਾਜੀਵ ਗਾਂਧੀ ਅਤੇ ਦਿੱਲੀ ‘ਚ ਐਚ.ਕੇ.ਐਲ. ਭਗਤ ਸਮੇਤ ਕਾਂਗਰਸੀ ਆਗੂਆਂ ਖ਼ਿਲਾਫ਼ ਕਾਂਸ਼ੀ ਰਾਮ ਦੀਆਂ ਚੋਣ ਲੜਾਈਆਂ ਨੂੰ ਯਾਦ ਕੀਤਾ ਅਤੇ ਸੀਮਤ ਸਾਧਨਾਂ ਨਾਲ ਪ੍ਰਚਾਰ ਕਰਨ ਦੇ ਬਾਵਜੂਦ ਮਿਲੇ ਸਮਰਥਨ ਦਾ ਜ਼ਿਕਰ ਕੀਤਾ।

ਉਨ੍ਹਾਂ ਕਿਹਾ ਕਿ 9 ਅਕਤੂਬਰ 2006 ਨੂੰ ਜਦੋਂ ਕਾਂਸ਼ੀ ਰਾਮ ਦਾ ਦਿਹਾਂਤ ਹੋਇਆ, ਉਸ ਸਮੇਂ ਪੰਜਾਬ ਅਤੇ ਕੇਂਦਰ ਦੋਵਾਂ ਥਾਵਾਂ ‘ਤੇ ਕਾਂਗਰਸ ਦੀ ਸਰਕਾਰ ਸੀ, ਫਿਰ ਵੀ ਪਾਰਟੀ ਨੇ ਇੱਕ ਘੰਟੇ ਦੇ ਰਾਸ਼ਟਰੀ ਸ਼ੋਕ ਦਾ ਐਲਾਨ ਵੀ ਨਹੀਂ ਕੀਤਾ। ਗੜ੍ਹੀ ਨੇ ਸਵਾਲ ਕੀਤਾ ਕਿ ਕਾਂਗਰਸ ਹੁਣ ‘ਇਨਸਾਫ਼ ਰੈਲੀ’ ਕਿਉਂ ਕਰ ਰਹੀ ਹੈ, ਜਦਕਿ ਸੱਤਾ ਵਿੱਚ ਹੁੰਦਿਆਂ ਉਹ ਦੱਬੇ-ਕੁਚਲੇ ਲੋਕਾਂ ਨੂੰ ਇਨਸਾਫ਼ ਦਿਵਾਉਣ ਵਿੱਚ ਨਾਕਾਮ ਰਹੀ।

ਰਾਹੁਲ ਗਾਂਧੀ ਨੂੰ ਸਿੱਧਾ ਸੰਬੋਧਨ ਕਰਦਿਆਂ ਗੜ੍ਹੀ ਨੇ ਕਾਂਗਰਸ ਦੇ ਰਾਜ ਦੌਰਾਨ ਸਿੱਖਾਂ ਨਾਲ ਹੋਏ ਅਨਿਆਂ ਦਾ ਜਵਾਬ ਮੰਗਿਆ। ਉਨ੍ਹਾਂ 1984 ਦੇ ਸਿੱਖ ਵਿਰੋਧੀ ਤਸ਼ੱਦਦ/ਹਿੰਸਾ ਨੂੰ ਯਾਦ ਕਰਦਿਆਂ ਸਵਾਲ ਕੀਤਾ ਕਿ ਜਦੋਂ ਇਹ ਹਿੰਸਾ ਉਨ੍ਹਾਂ ਦੀ ਸਰਕਾਰ ਹੇਠ ਹੋਈ ਸੀ ਤਾਂ ਕਾਂਗਰਸ ਲੀਡਰਸ਼ਿਪ ਦੀ ਕੀ ਜਵਾਬਦੇਹੀ ਸੀ।

ਉਨ੍ਹਾਂ ਰਾਹੁਲ ਗਾਂਧੀ ਤੋਂ ਪੁੱਛਿਆ ਕਿ ਕਾਂਗਰਸ ਨੇ 1984 ਦੀ ਹਿੰਸਾ ਦੇ ਪੀੜਤਾਂ ਨੂੰ ਕੀ ਇਨਸਾਫ਼ ਦਿੱਤਾ ਅਤੇ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਵਰਗੇ ਆਗੂਆਂ ਖ਼ਿਲਾਫ਼ ਕੀ ਕਾਰਵਾਈ ਕੀਤੀ? ਉਨ੍ਹਾਂ ਪੰਜਾਬ ਵਿੱਚ ਮਾਨਵ ਅਧਿਕਾਰਾਂ ਦੇ ਘਾਣ, ਪੁਲਿਸ ਥਾਣਿਆਂ ਵਿੱਚ ਤਸ਼ੱਦਦ, ਜਬਰਦਸਤੀ ਲਾਪਤਾ ਕਰਨ ਅਤੇ ਹਜ਼ਾਰਾਂ ਅਣਪਛਾਤੀਆਂ ਦੇਹਾਂ ਦਾ ਸੰਸਕਾਰ ਕਰਨ ਦੇ ਮਾਮਲਿਆਂ ਵਿੱਚ ਵੀ ਕਾਂਗਰਸ ਦੇ ਰਿਕਾਰਡ ‘ਤੇ ਸਵਾਲ ਚੁੱਕੇ।

ਗੜ੍ਹੀ ਨੇ ਮਾਨਵ ਅਧਿਕਾਰ ਕਾਰਜਕਰਤਾ ਜਸਵੰਤ ਸਿੰਘ ਖਾਲੜਾ ਦੀ ਯਾਦ ਦਿਵਾਈ, ਜਿਨ੍ਹਾਂ ਨੇ ਹਜ਼ਾਰਾਂ ਲਾਸ਼ਾਂ ਦੇ ਗੈਰ-ਕਾਨੂੰਨੀ ਸੰਸਕਾਰ ਦਾ ਪਰਦਾਫਾਸ਼ ਕੀਤਾ ਸੀ ਅਤੇ ਜਿਨ੍ਹਾਂ ਨੂੰ ਪੁਲਿਸ ਵੱਲੋਂ ਅਗਵਾ ਕਰਕੇ ਸ਼ਹੀਦ/ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਪੁੱਛਿਆ ਕਿ ਖਾਲੜਾ ਅਤੇ ਅਣਗਿਣਤ ਪ੍ਰਭਾਵਿਤ ਪਰਿਵਾਰਾਂ ਲਈ ਇਨਸਾਫ਼ ਅਜੇ ਤੱਕ ਅਧੂਰਾ ਕਿਉਂ ਹੈ।

ਉਨ੍ਹਾਂ ਆਪ੍ਰੇਸ਼ਨ ਬਲੂ ਸਟਾਰ ਦਾ ਮੁੱਦਾ ਚੁੱਕਦਿਆਂ 1984 ਵਿੱਚ ਸ੍ਰੀ ਦਰਬਾਰ ਸਾਹਿਬ ‘ਤੇ ਹੋਈ ਫ਼ੌਜੀ ਕਾਰਵਾਈ ਅਤੇ ਸਿੱਖ ਭਾਈਚਾਰੇ ਦੇ ਹੋਏ ਨੁਕਸਾਨ ਬਾਰੇ ਰਾਹੁਲ ਗਾਂਧੀ ਤੋਂ ਜਵਾਬ ਮੰਗਿਆ। ਉਨ੍ਹਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਲੁੱਟ ‘ਤੇ ਜਵਾਬ ਮੰਗਿਆ ਅਤੇ ਪੁੱਛਿਆ ਕਿ ਭਾਈਚਾਰੇ ਨੂੰ ਇਨਸਾਫ਼ ਅਤੇ ਇਸ ਦੇ ਇਤਿਹਾਸਕ ਤੇ ਧਾਰਮਿਕ ਖ਼ਜ਼ਾਨੇ ਕਦੋਂ ਵਾਪਸ ਮਿਲਣਗੇ।

ਗੜ੍ਹੀ ਨੇ ਕਿਹਾ ਕਿ ਕਾਂਗਰਸ ਆਪਣੀਆਂ ਸਰਕਾਰਾਂ ਦੌਰਾਨ ਦਲਿਤਾਂ, ਸਿੱਖਾਂ ਅਤੇ ਘੱਟ ਗਿਣਤੀਆਂ ‘ਤੇ ਹੋਏ ਅੱਤਿਆਚਾਰਾਂ ਨੂੰ ਨਜ਼ਰਅੰਦਾਜ਼ ਕਰਕੇ ਇਨਸਾਫ਼ ਦੀ ਗੱਲ ਨਹੀਂ ਕਰ ਸਕਦੀ। ਉਨ੍ਹਾਂ ਰਾਹੁਲ ਗਾਂਧੀ ਨੂੰ ਜਨਤਕ ਤੌਰ ‘ਤੇ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੀ ਚੁਣੌਤੀ ਦਿੱਤੀ।

ਗੜ੍ਹੀ ਨੇ ਐਲਾਨ ਕੀਤਾ ਕਿ 4 ਨਵੰਬਰ ਨੂੰ ਦੁਪਹਿਰ 12 ਵਜੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਕਾਂਗਰਸ ਭਵਨ ਦੇ ਬਾਹਰ ਧਰਨਾ ਦਿੱਤਾ ਜਾਵੇਗਾ, ਜਦੋਂ ਰਾਹੁਲ ਗਾਂਧੀ ਪੰਜਾਬ ‘ਚ ਕਾਂਗਰਸ ਦੀ ਰੈਲੀ ‘ਚ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਲੀਡਰਸ਼ਿਪ ਤੋਂ ਜਵਾਬ ਮੰਗਣ ਲਈ ਦਲਿਤ ਭਾਈਚਾਰੇ, ਪੰਜਾਬੀਆਂ, ਸਿੱਖਾਂ ਅਤੇ ਹੋਰ ਪ੍ਰਭਾਵਿਤ ਵਰਗਾਂ ਦੇ ਨੁਮਾਇੰਦਿਆਂ ਨਾਲ ਮਿਲ ਕੇ ਇਸ ਧਰਨੇ ਦੀ ਅਗਵਾਈ ਕਰਨਗੇ।

ਉਨ੍ਹਾਂ ਕਿਹਾ ਕਿ ਇਸ ਵਿਰੋਧ ਪ੍ਰਦਰਸ਼ਨ ਵਿੱਚ ਨਾ ਸਿਰਫ਼ ਰਣਜੀਤ ਸਿੰਘ ਤਰਖਾਣ ਮਾਜਰਾ ‘ਤੇ ਹੋਏ ਹਮਲੇ ਬਾਰੇ ਸਵਾਲ ਚੁੱਕੇ ਜਾਣਗੇ, ਸਗੋਂ ਕਾਂਗਰਸ ਦੇ ਰਾਜ ਦੌਰਾਨ ਦਲਿਤਾਂ, ਸਿੱਖਾਂ, ਘੱਟ ਗਿਣਤੀਆਂ ਅਤੇ ਪੰਜਾਬ ਦੇ ਲੋਕਾਂ ਨਾਲ ਹੋਏ ਇਤਿਹਾਸਕ ਅਨਿਆਂ ਬਾਰੇ ਵੀ ਸਵਾਲ ਪੁੱਛੇ ਜਾਣਗੇ।

ਗੜ੍ਹੀ ਨੇ ਰਾਹੁਲ ਗਾਂਧੀ ਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਲਈ ਸਮਾਂ ਕੱਢਣ ਦੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਚੰਨੀ ਨੂੰ ਵੀ ਜਵਾਬ ਦੇਣਾ ਪਵੇਗਾ ਕਿ ਉਹ ਕਾਂਗਰਸ ਦੇ ਦਲਿਤ ਆਗੂ ਨਾਲ ਹੋਏ ਅਨਿਆਂ ਨੂੰ ਸੁਲਝਾਉਣ ਵਿੱਚ ਕਿਉਂ ਨਾਕਾਮ ਰਹੇ।

ਗੜ੍ਹੀ ਨੇ ਕਿਹਾ ਕਿ ਆਪ ਪਾਰਟੀ ਕਾਂਗਰਸ ਨੂੰ ਦਲਿਤਾਂ ਅਤੇ ਸਿੱਖਾਂ ‘ਤੇ ਹੋਏ ਅੱਤਿਆਚਾਰਾਂ ‘ਤੇ ਚੁੱਪ ਰਹਿ ਕੇ ਸਿਆਸੀ ਲਾਹੇ ਲਈ ਚੋਣਵੇਂ ਤੌਰ ‘ਤੇ ‘ਇਨਸਾਫ਼’ ਸ਼ਬਦ ਵਰਤਣ ਦੀ ਇਜਾਜ਼ਤ ਨਹੀਂ ਦੇਵੇਗੀ। ਉਨ੍ਹਾਂ ਦਾਅਵਾ ਕੀਤਾ ਕਿ 4 ਨਵੰਬਰ ਦਾ ਪ੍ਰਦਰਸ਼ਨ ਕਾਂਗਰਸ ਲੀਡਰਸ਼ਿਪ ਤੋਂ ਜਵਾਬਦੇਹੀ ਅਤੇ ਰਣਜੀਤ ਸਿੰਘ ਤਰਖਾਣ ਮਾਜਰਾ ਲਈ ਇਨਸਾਫ਼ ਦੀ ਮੰਗ ਕਰੇਗਾ।

Social Stream

Tweets by AamAadmiParty
Do you think they can swoop any lower? Tell us in Do you think they can swoop any lower? Tell us in comments 👇
दिल्ली की भाजपा सरकार में ₹650 करोड़ के हेल्थ घोटा दिल्ली की भाजपा सरकार में ₹650 करोड़ के हेल्थ घोटाले के बाद अब 9वीं कक्षा की लड़कियों को बांटी गई साइकिलों में भी बड़ा घोटाला।

क्या है पूरा मामला? सुनिए AAP के दिल्ली प्रदेश अध्यक्ष सौरभ भारद्वाज से।
Moody Proved he's the real thug Moody Proved he's the real thug
When India needed leadership, the Prime Minister h When India needed leadership, the Prime Minister had other priorities.
जब Ethanol से Vehicle Owners, Farmers, Environment जब Ethanol से Vehicle Owners, Farmers, Environment और Foreign Exchange- किसी को भी फायदा नहीं हो रहा, तो Modi सरकार इसे देश पर क्यों थोप रही है?
मोदी सरकार द्वारा थोपा गया E20 पेट्रोल लाखों लोगों मोदी सरकार द्वारा थोपा गया E20 पेट्रोल लाखों लोगों की परेशानी बन चुका है। आप भी अपना वीडियो बनाकर सोशल मीडिया पर मुझे टैग कीजिए। मैं आपके वीडियो अपने अकाउंट से पोस्ट करूँगा।

-अरविंद केजरीवाल, राष्ट्रीय संयोजक, AAP

#KejriwalTownHallAgainstE20
Happy Friendship Day Fraaaands Happy Friendship Day Fraaaands
Moody Ji thought the crowd was there to support Fo Moody Ji thought the crowd was there to support Forced E20. Turns out, they came to oppose it.
Moody Ji's Answer on E20 Moody Ji's Answer on E20
मोदी सरकार की जबरन E20 नीति से लोगों को हो रही परे मोदी सरकार की जबरन E20 नीति से लोगों को हो रही परेशानियां, हमारी तीन मांगें और National Town Hall with Arvind Kejriwal में क्या-क्या हुआ: जानिए इस वीडियो में।
इतने सबूतों और Survey के बाद भी अगर सवाल उठाने वाल इतने सबूतों और Survey के बाद भी अगर सवाल उठाने वाले 'गलत' हैं, तो फिर सही रिपोर्ट कहाँ है?
Ethanol से ना देश की जनता खुश है, ना फॉरेन एक्सचें Ethanol से ना देश की जनता खुश है, ना फॉरेन एक्सचेंज बच रहा है और ना ही किसानों को फायदा हो रहा है, तो क्यों मोदी सरकार देश की जनता पर ज़बरदस्ती E20 थोप रही है?

— @ArvindKejriwal जी, राष्ट्रीय संयोजक, AAP
E20-E100 के नाम पर मोदी सरकार जनता को धोखा दे रही E20-E100 के नाम पर मोदी सरकार जनता को धोखा दे रही है।

#KejriwalTownHallAgainstE20
What amazing answers Moody Ji 😭💀 What amazing answers Moody Ji 😭💀
How much money are you losing because of E20’s red How much money are you losing because of E20’s reduced mileage? Click the link in our bio and calculate your loss.
मावां-धीयां का मान, पंजाब की शान! 'मुख्यमंत्री मा मावां-धीयां का मान, पंजाब की शान!

'मुख्यमंत्री मावां-धीयां सत्कार योजना' की दूसरी किश्त जारी! मान सरकार ने 35.5 लाख महिलाओं के खातों में भेजी 3 महीने की Advance सम्मान राशि।
Arvind Kejriwal: "कल आपका वीडियो आया था, ऐसा लगा आ Arvind Kejriwal: "कल आपका वीडियो आया था, ऐसा लगा आप रो देंगे।"
Moody Ji: "अगर चुनाव होते, तो मैं रो देता!"

#kejriwaltownhallagainste20
India is set to buy $100 billion worth of U.S. goo India is set to buy $100 billion worth of U.S. goods. At the same time, the Modi government is fast-tracking the rollout of E20 across the country.

If E20 is being pushed despite concerns over mileage, costs, and consumer choice, who is this policy really benefiting?

Who is PM Modi really protecting through this deal?

#kejriwaltownhallagainste20
👉 E20 और Pure Petrol ख़रीदने की Choice दी जाए 👉 P 👉 E20 और Pure Petrol ख़रीदने की Choice दी जाए 
👉 Pure Petrol से E20 सस्ता होना चाहिए 
👉 Pure Petrol ₹84/ltr से कम होना चाहिए
Fuel Pump Choke, Engine Failure... सुनिए, 12 साल स Fuel Pump Choke, Engine Failure... सुनिए, 12 साल से Motor Mechanic के तौर पर काम कर रहे Aamir Khan जी से, E20 petrol कैसे Vehicles को Damage कर रहा है। Live Demonstration के साथ।

#KejriwalTownHallAgainstE20
Follow on Instagram

“First, they ignore you, then they laugh at you, then they fight you and then you win.” - Mahatma Gandhi

AAM AADMI PARTY

1, Pandit Ravi Shankar Shukla Lane, (1 – Canning Lane)
New Delhi – 110001

  • Helpline No : 97185 00606
  • Timing : 9:00 am - 6:00 pm
  • Email ID: [email protected]

About

  • Our History
  • AAP Leadership
  • Constitution
  • Election Symbol
  • C2/C7 Documents
  • Archive Website

Media Resources

  • Press Release
  • Official Spokespersons

Follow us on

Facebook-f Instagram Youtube X-twitter
©2026 Aam Aadmi Party. All rights reserved.
  • Privacy Policy
  • Terms of Service
  • Contact Us
About Us

Our History

Our Leadership

Constitution

Election Symbol

Media Gallery

Press Release

Official Spokespersons

Election Corner

Delhi Elections 2025

Get Involved

Join AAP

Become a Member

Careers

Internship

Fellowship

आप का रामराज्य
Facebook-f Instagram Youtube